ਸ਼ਾਂਤ ਹੁਣ ਪੈਰਾਂ ਦੀ ਭਟਕਣ ਹੋ ਗਈ।
ਚੱਲ ਘਰੇ ਚੱਲੀਏ ਕਿ ਆਥਣ ਹੋ ਗਈ।
----
ਉੱਗਦੇ ਚਾਨਣ ਦੀ ਚੁੰਨੀ ਪਹਿਨ ਕੇ
ਰਾਤ ਰਾਣੀ ਫਿਰ ਸੁਹਾਗਣ ਹੋ ਗਈ।
----
ਅੱਜ ਸਾਰਾ ਬਾਗ਼ ਹੈ ਤਾਹੀਓਂ ਉਦਾਸ
ਫੁੱਲ ਤੇ ਰੰਗਾਂ ਦੀ ਅਣਬਣ ਹੋ ਗਈ।
----
ਤੇਰੇ ਹੱਥੀਂ ਗ਼ੈਰ ਦਾ ਖ਼ਤ ਵੇਖ ਕੇ
ਦੂਰ ਇੱਕ ਮੇਰੀ ਵੀ ਉਲ਼ਝਣ ਹੋ ਗਈ।
----
ਰਾਤ ਭਰ ਨੈਣਾਂ ‘ਚੋਂ ਭਾਰੀ ਮੀਂਹ ਪਿਆ
ਸੁਪਨਿਆਂ ਦੇ ਰਾਹ ‘ਚ ਤਿਲਕਣ ਹੋ ਗਈ।
----
ਯਾਦ ਤੇਰੀ ਪੀੜ ਸੀ ਦਿਲ ਦੀ ਕਦੇ
ਹੌਲ਼ੀ-ਹੌਲ਼ੀ ਰੂਹ ਦਾ ਕੱਜਣ ਹੋ ਗਈ।
ਯਾਦ ਤੇਰੀ ਪੀੜ ਸੀ ਦਿਲ ਦੀ ਕਦੇ
ReplyDeleteਹੌਲ਼ੀ-ਹੌਲ਼ੀ ਰੂਹ ਦਾ ਕੱਜਣ ਹੋ ਗਈ।
--------------------
aap hee oh see meri srgm jdon,
aaap kion mehrm ton mujrim ho gyi...deepzirvi