ਮੈਂ ਐਸੇ ਰਾਹ ਤਲਾਸ਼ੇ ਨੇ ਜਿਨ੍ਹਾਂ 'ਤੇ ਛਾਂ ਨਹੀਂ ਕੋਈ
ਕਿਤੇ ਵੀ ਬੈਠ ਕੇ ਦਮ ਲੈਣ ਜੋਗੀ ਥਾਂ ਨਹੀਂ ਕੋਈ
ਬਿਗਾਨੇ ਸ਼ਹਿਰ ਵਿਚ ਖ਼ੁਸ਼ ਰਹਿਣ ਦਾ ਸਾਮਾਨ ਹੈ ਸਾਰਾ
ਬਿਠਾ ਕੇ ਗੋਦ ਅਥਰੂ ਪੂੰਝਦੀ ਪਰ ਮਾਂ ਨਹੀਂ ਕੋਈ
ਲਿਹਾਜ਼ੀ ਆਖਦੇ ਮੈਨੂੰ ਕਿ ਅਪਣੇ ਘਰ ਦੇ ਬੂਹੇ 'ਤੇ
ਮੈਂ ਤਖਤੀ ਤਾਂ ਲਵਾਈ ਹੈ ਪਰ ਉਸ 'ਤੇ ਨਾਂ ਨਹੀਂ ਕੋਈ
ਸੁਰਾਹੀ ਸਮਝ ਕੇ ਖ਼ੁਦ ਨੂੰ ਨਦੀ ਛੋਟਾ ਕਹੇ ਘਰ ਨੂੰ
ਤੇ ਹੁਣ ਉਸ ਵਾਸਤੇ ਉਸ ਘਰ ਦੇ ਅੰਦਰ ਥਾਂ ਨਹੀਂ ਕੋਈ
ਮੁਸਾਫ਼ਿਰ ਮੰਜ਼ਿਲਾਂ ਦੀ ਥਾਂ ਕਿਵੇਂ ਨਾ ਜਾਂ ਮਕ਼ਤਲ ਨੂੰ
ਮਨਾਂ ਵਿਚ ਧੁੱਪ ਹੈ ਪੱਸਰੀ, ਸਿਰਾਂ 'ਤੇ ਛਾਂ ਨਹੀਂ ਕੋਈ
ਉਨ੍ਹਾਂ ਨੂੰ ਸ਼ੱਕ ਹੈ, ਕਣੀਆਂ ਦੀ ਥਾਂ ਅੰਗਿਆਰ ਬਰਸਣਗੇ
ਨਗਰ ਅੰਦਰ ਘਟਾਵਾਂ ਨੂੰ ਬੁਲਾਉਂਦਾ ਤਾਂ ਨਹੀਂ ਕੋਈ !! `
ਬਹੁਤ ਖ਼ੂਬ ਰਾਜਿੰਦਰਜੀਤ ਜੀ! ਬਲੌਗ ਜਗਤ 'ਚ ਜੀਅ ਆਇਆਂ ਨੂੰ। ਤੁਹਾਡੀ ਸ਼ਾਇਰੀ ਦੀ ਮੈਂ ਕਾਇਲ ਹਾਂ। ਬਹੁਤ ਵਾਰ ਕਿਤਾਬ ਪੜ੍ਹੀ ਹੈ, ਹਰ ਵਾਰ ਅੱਖਾਂ ਦੀਆਂ ਝੀਲਾਂ 'ਚ ਉੱਤਰਦੀ ਸਤਰੰਗੀ ਪੀਂਘ ਹੋਰ ਖ਼ੁਸ਼ਰੰਗ ਹੋਈ ਹੈ, ਅਤੇ ਜ਼ਿਹਨ 'ਚ ਉੱਠਦੇ ਵਲਵਲਿਆਂ ਨੂੰ ਨਵਾਂ ਉਬਾਲ਼ ਆਇਆ ਹੈ। ਤੁਹਾਡੀ ਕਿਤਾਬ 'ਸਾਵੇ ਅਕਸ' ਦਾ ਪ੍ਰਕਾਸ਼ਿਤ ਹੋਣਾ, ਪੰਜਾਬੀ ਗ਼ਜ਼ਲ ਦੇ ਖੇਤਰ 'ਚ ਇਕ ਅਹਿਮ ਘਟਨਾ ਹੈ। ਨਵੀਂ ਪੀੜ੍ਹੀ ਦੇ ਗ਼ਜ਼ਲਗੋਆਂ 'ਚ ਤੁਹਾਡਾ ਮੁਕਾਮ ਸਭ ਤੋਂ ਉੱਤੇ ਹੈ। ਪੰਜਾਬੀ ਗ਼ਜ਼ਲ ਨਾਲ਼ ਮੁਹੱਬਤ ਕਰਨ ਵਾਲ਼ੇ ਹਰ ਸ਼ਖ਼ਸ ਨੂੰ 'ਸਾਵੇ ਅਕਸ' ਜ਼ਰੂਰ ਪੜ੍ਹਨੀ ਚਾਹੀਦੀ ਹੈ। ਇਵੇਂ ਹੀ ਲਿਖਦੇ ਰਹਿਣਾ, ਪਾਠਕਾਂ, ਦੋਸਤਾਂ ਦੇ ਮਨਾਂ 'ਤੇ ਅਮਿੱਟ ਪੈੜਾਂ ਛਡਦੇ ਰਹਿਣਾ...ਆਮੀਨ!!
ReplyDeleteਅਦਬ ਸਹਿਤ
ਤਨਦੀਪ ਤਮੰਨਾ
Just a friendly suggestion, pls remove this word verification, this will make comment posting way easier, Rajinderjeet ji.
ReplyDeleteThank You
Tandeep Tamanna
Thanks Tandeep..
ReplyDelete