Monday 24 May 2010

ਬਕਾਇਆ ਮੇਰੀ ਹਰ ਧੜਕਣ ਦਾ ..





ਬਕਾਇਆ ਮੇਰੀ ਹਰ ਧੜਕਣ ਦਾ ਮੇਰੇ ਵੱਲ ਨਿੱਕਲਦਾ ਹੈ।
ਅਜੇ ਤਾਂ ਵਕ਼ਤ ਦਾ ਪਹੀਆ ਮੇਰੀ ਛਾਤੀ ਤੇ ਚਲਦਾ ਹੈ
----
ਸੁਨਹਿਰੀ ਸਿੱਟਿਆਂ ਨੂੰ ਵੇਖ ਕੇ ਵੀ ਖ਼ੁਸ਼ ਨਹੀਂ ਹੋਇਆ,
ਹੁਣ ਉਸਦੇ ਜ਼ਿਹਨ ਵਿੱਚ ਸੰਸਾ ਸਗੋਂ ਅਗਲੀ ਫ਼ਸਲ ਦਾ ਹੈ
----
ਜ਼ਰਾ ਹੁਸ਼ਿਆਰ ਹੀ ਰਹਿਣਾ, ਇਹ ਫੁੱਲ ਬਣਕੇ ਵੀ ਮਿਲ ਸਕਦੈ,
ਇਹ ਖ਼ੰਜਰ ਵਕ਼ਤ ਦਾ ਸੱਚੀਂ ਬੜੇ ਚਿਹਰੇ ਬਦਲਦਾ ਹੈ
----
ਬਲਾਵਾਂ ਨੂੰ, ਹਨੇਰੇ ਨੂੰ ਮਿਰੇ ਬਾਰੇ ਨਾ ਕੁਝ ਪੁੱਛਣਾ,
ਇਨ੍ਹਾਂ ਸਭਨਾਂ ਦਾ ਮੇਰੇ ਤੇ ਅਜੇ ਇਤਰਾਜ਼ ਚੱਲਦਾ ਹੈ
----
ਉਹ ਜਾਂ ਝੱਲਾ ਹੈ ਜਾਂ ਇਨਕਾਰ ਤੇ ਇਕਰਾਰ ਤੋਂ ਉੱਚਾ,
ਮਿਰੇ ਨਾਂ ਤੇ ਉਹ ਇੱਕ ਖਾਲੀ ਲਿਫ਼ਾਫ਼ਾ ਰੋਜ਼ ਘੱਲਦਾ ਹੈ
----
ਇਹ ਮਨ ਹੈ, ਇਸ ਚ ਉੱਠਣ ਮੱਸਿਆ ਦੀ ਰਾਤ ਨੂੰ ਛੱਲਾਂ,
ਤੇ ਨਾਲ਼ੇ ਪੋਹ ਦੀਆਂ ਰਾਤਾਂ ਦੇ ਵਿੱਚ ਲਾਵਾ ਪਿਘਲਦਾ ਹੈ
 ----   
ਹਨੇਰੀ ਰਾਤ ਵਿੱਚ ਰਾਹ ਲੱਭਦਿਆਂ ਉਹ ਹੋ ਗਿਆ ਜ਼ਖ਼ਮੀ,
ਉਹਨੂੰ ਸ਼ੱਕ ਸੀ ਕਿ ਇੱਕ ਸੂਰਜ ਉਦ੍ਹੇ ਮੱਥੇ ਚ ਬਲ਼ਦਾ ਹੈ

2 comments:

  1. ਜ਼ਰਾ ਹੁਸ਼ਿਆਰ ਹੀ ਰਹਿਣਾ, ਇਹ ਫੁੱਲ ਬਣਕੇ ਵੀ ਮਿਲ ਸਕਦੈ,
    ਇਹ ਖ਼ੰਜਰ ਵਕ਼ਤ ਦਾ ਸੱਚੀਂ ਬੜੇ ਚਿਹਰੇ ਬਦਲਦਾ ਹੈ ।

    sach keha

    ReplyDelete
  2. ਵਾਹ! ਕਿਆ ਖ਼ੂਬ ਰਚਨਾ ਰਾਜਿੰਦਰਜੀਤ ਜੀਓ...ਬਹੁਤ ਹੀ ਢੁੱਕਵੀਂ ਤੇ ਦਿਲ ਟੁੰਬਵੀਂ ਸ਼ਬਦਾਵਲੀ ਵਰਤਦੇ ਹੋ..ਦੁਆਵਾਂ

    ReplyDelete