ਸਾਵੇ ਅਕਸ

ਗ਼ਜ਼ਲਾਂ.....ਰਾਜਿੰਦਰਜੀਤ

Wednesday, 5 May 2010

ਰੋਹੀਆਂ ‘ਚ ਰੁਲਦਿਆਂ ਨੂੰ..




ਰੋਹੀਆਂ ‘ਚ ਰੁਲਦਿਆਂ ਨੂੰ
ਭੱਖੜੇ ‘ਤੇ ਤੁਰਦਿਆਂ ਨੂੰ
ਮਿਲਿਆ ਨਾ ਖੜ ਕੇ ਰੋਣਾ
ਅੰਦਰਲੇ ਮੁਰਦਿਆਂ ਨੂੰ।

ਪੌਣਾਂ ਨਾ ਰੋਕ ਸਕੀਆਂ
ਮੋਸਮ ਨਾ ਸਾਂਭ ਸਕਿਆ
ਛਾਵਾਂ ‘ਚ ਸੜਦਿਆਂ ਨੂੰ
ਧੁੱਪਾਂ ‘ਚ ਖੁਰਦਿਆਂ ਨੂੰ।

ਨਾਰਾਜ਼ ਹੋ ਜੋ ਤੁਰ ਪਏ
ਵਿੰਹਦੇ ਰਹੇ ਕਿ ਸ਼ਾਇਦ
ਆਵੇਗਾ ਮੁੜ ਬੁਲਾਵਾ
ਕੁਝ ਦੂਰ ਤੁਰਦਿਆਂ ਨੂੰ।

ਸਭ ਨੇ ਹੀ ਆਪੋ-ਆਪਣੇ
ਟੁਕੜੇ ਸਮੇਟਣੇ ਸਨ
ਕਿਹੜਾ ਖਲੋ ਕੇ ਸੁਣਦਾ
ਬੁੱਤਾਂ ਨੂੰ ਭੁਰਦਿਆਂ ਨੂੰ।

ਸੁੰਨ-ਸਾਨ ਵਿਹੜਿਆਂ ਵਿੱਚ
ਵੀਰਾਨ ਜਿਹੇ ਘਰਾਂ ਵਿੱਚ
ਜੰਗਲ ਹੀ ਬੈਠਾ ਮਿਲਿਆ
ਜੰਗਲ ਚੋ਼ ਮੁੜਦਿਆਂ ਨੂੰ।
Created & Posted by Rajinderjeet at Wednesday, May 05, 2010
Email ThisBlogThis!Share to XShare to FacebookShare to Pinterest

No comments:

Post a Comment

Newer Post Older Post Home
Subscribe to: Post Comments (Atom)

ਮੈਂ..

My photo
Rajinderjeet
Walsall, England
View my complete profile

ਸ਼ਾਇਰੀ ..

ਬਲੌਗ 'ਤੇ ਤੁਹਾਡਾ ਸਵਾਗਤ ਹੈ..2008 'ਚ ਛਪੀ ਸਾਵੇ ਅਕਸ

ਮੇਰੀ ਗ਼ਜ਼ਲ ਦੀ
ਪਲੇਠੀ ਕਿਤਾਬ ਹੈ | ਸ਼ਾਇਰੀ ਨਿਰੀ

ਭਾਵਾਂ ਦੀ ਪੇਸ਼ਕਾਰੀ ਹੀ ਨਹੀਂ, ਤੁਹਾਡੇ ਆਲ਼ੇ- ਦੁਆਲ਼ੇ ਵਾਪਰਦੇ

ਵਰਤਾਰਿਆਂ ਦੀ ਸੁਚੇਤ ਪ੍ਰ੍ਤੀਧੁਨੀ ਵੀ ਹੈ | ਸੋ ਦੋਸਤੋ ,ਇਹਨਾਂ

ਗ਼ਜ਼ਲਾਂ 'ਚ ਤੁਹਾਨੂੰ ਵੇਖੀਆਂ-ਹੰਢਾਈਆਂ ਤਲਖ਼ ਸੱਚਾਈਆਂ ਦਾ

ਪਰਤਾਓ ਸੰਵੇਦਨਾ, ਪੀੜ, ਬੇਬਸੀ,ਰੋਹ ਤੇ ਆਸ ਦੇ ਭਾਵਾਂ

ਰਾਹੀਂ ਮਿਲੇਗਾ | ਹੋ ਸਕੇ ਤਾਂ ਕੋਈ ਟਿੱਪਣੀ ਜ਼ਰੂਰ ਕਰਨਾ....

ਤਰਤੀਬ..

  • ►  2017 (1)
    • ►  April (1)
  • ►  2015 (1)
    • ►  February (1)
  • ►  2013 (2)
    • ►  August (1)
    • ►  April (1)
  • ►  2012 (4)
    • ►  September (1)
    • ►  June (1)
    • ►  April (1)
    • ►  March (1)
  • ►  2011 (6)
    • ►  December (1)
    • ►  October (1)
    • ►  September (1)
    • ►  August (1)
    • ►  June (1)
    • ►  March (1)
  • ▼  2010 (25)
    • ►  December (2)
    • ►  October (2)
    • ►  September (1)
    • ►  August (1)
    • ►  July (4)
    • ►  June (5)
    • ▼  May (10)
      • ਬਕਾਇਆ ਮੇਰੀ ਹਰ ਧੜਕਣ ਦਾ ..
      • ਸਾਰੇ ਸਾਬਤ ਸਰੂਪ...
      • ਸ਼ਾਂਤ ਹੁਣ ਪੈਰਾਂ ਦੀ ਭਟਕਣ..
      • ਮੈਂ ਐਸੇ ਰਾਹ ਤਲਾਸ਼ੇ ਨੇ..
      • ਨਵੀਂ ਸਵੇਰ ਦੇ ..
      • ਇਨ੍ਹਾਂ ਪੈੜਾਂ ਦਾ ਰੇਤਾ..
      • ਬੇਗਾਨੇ ਰਸਤਿਆਂ ਦੇ ਨਾਮ..
      • ਕੁਥਾਏਂ ਵਰ੍ਹਨ ਦਾ...
      • ਰੋਹੀਆਂ ‘ਚ ਰੁਲਦਿਆਂ ਨੂੰ..
      • ਆਦਿਕਾ...

ਸਨੇਹੀ..

Fb

Rajinder Jeet

Create Your Badge

ਝਰੋਖਾ

free counters

Feedjit

Subscribe To

Posts
Atom
Posts
Comments
Atom
Comments

ਵਰਕੇ..

  • ਮੁੱਖ ਪੰਨਾ..

Sawe Aks

Sawe Aks
Title..
Sawe Aks by Rajinderjeet. Awesome Inc. theme. Powered by Blogger.