Sunday 26 December 2010

ਖ਼ਾਲੀ ਵਰਕੇ..

ਖ਼ਾਲੀ ਵਰਕੇ ਚਾਰ-ਚੁਫੇਰੇ
ਕਿਸਨੇ ਵਰਜੇ ਅੱਖਰ ਮੇਰੇ

ਆਹ ਚੁੱਕ ਤੇ ਪਹਿਨਣ ਦੀ ਕਰ ਤੂੰ
ਹੰਢਣ ਜੋਗੇ ਦਰਦ ਬਥੇਰੇ

ਤੇਲ ਕਿਸੇ ਭਾਂਬੜ ਸੰਗ ਰਲਿਆ
ਖਾਲੀ ਦੀਵੇ ਰੋਣ ਬਨੇਰੇ

ਹਾਸੇ ਤਾਂ ਸਾਰੇ ਹੀ ਨਕਲੀ
ਹੰਝੂ ਵੀ ਪਰਖਾਂਗੇ ਤੇਰੇ

ਇਸ ਵਾਰੀ ਕੁਝ ਹੋਰ ਬਣਾਓ
'ਕੱਠੇ ਕਰਕੇ ਟੁਕੜੇ ਮੇਰੇ
            ~~~~~~~~~~

9 comments:

  1. ਬਹੁਤ ਵਧੀਆ !
    ਸੁਰਜੀਤ

    ReplyDelete
  2. ਹਾਸੇ ਤਾਂ ਸਾਰੇ ਹੀ ਨਕਲੀ
    ਹੰਝੂ ਵੀ ਪਰਖਾਂਗੇ ਤੇਰੇ
    ....ਬਹਤ ਖੂਬ
    -ਬਲਜੀਤ ਬਾਸੀ

    ReplyDelete
  3. ਇਸ ਵਾਰੀ ਕੁਝ ਹੋਰ ਬਣਾਓ
    'ਕੱਠੇ ਕਰਕੇ ਟੁਕੜੇ ਮੇਰੇ

    ਗ਼ਜ਼ਲ ਦੀ ਗੇਹਰਾਈ ਅਤੇ ਸੱਚਾਈ ਦੀ ਗੱਲ ਕਰਦੇ ਹੋਏ
    ਬਹੁਤ ਹੀ ਅਸਰਦਾਰ ਸ਼ੇਰ ...
    ਬਾਰ - ਬਾਰ ਪਰ੍ਹਨ ਨੂੰ ਜੀ ਕਰਦੈ... ਵਾਹ !

    ਬੋਲ ਕਹੇ ਹਨ ਰੌਸ਼ਨ ਰੌਸ਼ਨ
    ਪੜ੍ਹਦਿਆਂ ਹੋਵਣ ਦੂਰ ਹਨੇਰੇ

    ReplyDelete
  4. Tuhada shukria Basi saab te Danish jio.

    ReplyDelete
  5. ਵਾਹ! ਰਾਜਿੰਦਰਜੀਤ ਜੀ! ਵਾਹ ਆਹ ਤਾਂ ਤੁਸੀਂ ਮੇਰੇ ਮਨ ਦੀ ਵਿਥਿਆ ਹੀ ਗ਼ਜ਼ਲਾਂ 'ਚ ਕਹਿ ਦਿੱਤੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਇਹੋ ਆਲਮ ਮੇਰੇ ਚਾਰੇ ਪਾਸੇ ਛਾਇਆ ਰਿਹਾ ਹੈ।

    ਖ਼ਾਲੀ ਵਰਕੇ ਚਾਰ-ਚੁਫੇਰੇ
    ਕਿਸਨੇ ਵਰਜੇ ਅੱਖਰ ਮੇਰੇ

    ਆਹ ਚੁੱਕ ਤੇ ਪਹਿਨਣ ਦੀ ਕਰ ਤੂੰ
    ਹੰਢਣ ਜੋਗੇ ਦਰਦ ਬਥੇਰੇ

    ਤੁਹਾਡੀ ਕਲਮ ਨੂੰ ਇਕ ਵਾਰ ਫੇਰ ਸਲਾਮ! ਤੁਹਾਡੇ ਸਭ ਦੇ ਪਿਆਰ ਦੇ ਸਦਕਾ, ਆਰਸੀ ਨੂੰ ਅੱਜ ਤੋਂ ਫੇਰ ਅਪਡੇਟ ਕੀਤਾ ਜਾਇਆ ਕਰੇਗਾ। ਇਹ ਸ਼ਿਅਰ ਮੈਂ ਆਰਸੀ ਪਰਿਵਾਰ ਨਾਲ਼ ਵੀ ਸਾਂਝੇ ਜ਼ਰੂਰ ਕਰਾਂਗੀ। ਟੁਕੜਿਆਂ ਬਾਰੇ ਮੈਂ ਬਹੁਤ ਸਾਲ ਪਹਿਲਾਂ ਕੁਝ ਲਿਖਿਆ ਸੀ, ਪਰ ਸ਼ਿਅਰ ਅਜੇ ਪਹਿਲੇ ਮਿਸਰੇ 'ਤੇ ਹੀ ਅੜਿਆ ਪਿਆ ਹੈ, ਗ਼ਜ਼ਲ ਪੂਰੀ ਹੋਣੀ ਤਾਂ ਦੂਰ ਦੀ ਗੱਲ ਹੈ..:(

    ਅਦਬ ਸਹਿਤ
    ਤਨਦੀਪ ਤਮੰਨਾ

    ReplyDelete
  6. Thanks dosto, Tandeep ji.. Aarsi de dubara harkat 'ch aun naal sare de sare paathak bago-baag ne. Jo tusin pesh karde ho, hor koi nahin karda. Dhanvad.

    ReplyDelete
  7. ਰਾਜਿੰਦਰਜੀਤ ਜੀ! ਇਹ ਤੁਹਾਡਾ ਵਡੱਪਣ ਹੈ। ਤੁਹਾਡੇ ਵਰਗੇ ਦੋਸਤਾਂ ਕਰਕੇ ਹੀ ਆਰਸੀ ਫੇਰ ਹਰਕਤ 'ਚ ਆ ਸਕੀ ਹੈ, ਨਹੀਂ ਤਾਂ ਮੇਰੀ ਸੋਚ ਨੂੰ ਅਧਰੰਗ ਹੋ ਹੀ ਚੱਲਿਆ ਸੀ...:( ਜਿਉਂਦੇ ਵਸਦੇ ਰਹੋ...ਆਮੀਨ!!

    ReplyDelete
  8. https://mbasic.facebook.com/Danishjio

    ReplyDelete