Tuesday 11 September 2012

ਤੇਰੇ ਪਿਆਸਿਆਂ ਦੀ.....


ਤੇਰੇ ਪਿਆਸਿਆਂ ਦੀ, ਏਨੀ ਵੀ ਕੀ ਖ਼ਤਾ ਹੈ
ਹੱਥ ਵਿੱਚ ਕਟੋਰਾ ਪਾਣੀ, ਨਾ ਪੀਣ ਦੀ ਸਜ਼ਾ ਹੈ |

ਕਿੰਨੇ ਹੀ ਚਿਰ ਤੋਂ ਉਸਨੂੰ, ਕਿਧਰੇ ਨਾ ਵੇਖਿਆ ਹੈ
ਜਾਂ ਮਰ ਗਿਆ ਹੈ ਜਾਂ ਫਿਰ, ਸੰਤੁਸ਼ਟ ਹੋ ਗਿਆ ਹੈ |

ਲੇਟੇ ਨੇ ਮੀਟ ਅੱਖਾਂ, ਨੀਂਦਾਂ ਦਾ ਨਾਮ ਹੈ ਬੱਸ
ਖ਼ਾਬਾਂ ਦੀ ਥਾਂ ਇਨ੍ਹਾਂ ਨੂੰ, ਫ਼ਿਕਰਾਂ ਨੇ ਘੇਰਿਆ ਹੈ

ਹੁੰਦੀ ਹੈ ਨਿੱਤ ਖ਼ਿਆਨਤ, ਪਰਦੇ ਨੇ ਪਾਰਦਰਸ਼ੀ
ਕੀ ਭੇਤ ਸਾਂਭਣਾ ਸੀ, ਬੱਸ ਭਰਮ ਸਾਂਭਿਆ ਹੈ

ਰੂਹਾਂ ਤੇ ਜਿਸਮ ਜਦ ਵੀ, ਹੁੰਦੇ ਨੇ ਵੱਖ ਯਾਰੋ
ਮਛਲੀ ਵੀ ਤੜਫ਼ਦੀ ਹੈ, ਪਾਣੀ ਵੀ ਤੜਫਦਾ ਹੈ |

            >>>>>>>>>

7 comments:

  1. Well said Rajinderjit..Sukhi dhaliwal

    ReplyDelete
  2. Thanks Sukhi, send your phone number on my email or facebook.

    ReplyDelete
  3. ਬਾਕਮਾਲ ਰਚਨਾ !! ਰਾਜਿੰਦਰ ਜੀ

    ReplyDelete
  4. ਵਾਹ ਜੀਓ! ਵਾਹ ..ਬਹੁਤ ਹੀ ਕਮਾਲ ..ਰਾਜਿੰਦਰਜੀਤ

    ReplyDelete
  5. ਬਹੁਤ ਖ਼ੂਬ ਗ਼ਜ਼ਲ ਹੈ.....

    ReplyDelete
  6. Raj, Gurminder ji, te Ghafil sahib bahut shukria.

    ReplyDelete