Tuesday 27 March 2012

ਕਿਵੇਂ ਕਲੀਆਂ ਨੂੰ ...


ਕਿਵੇਂ ਕਲੀਆਂ ਨੂੰ ਪਾਉਂਦਾ ਵਾਸਤਾ ਮੈਂ ਮੂੰਹ ਵਿਖਾਵਣ ਦਾ
ਮੇਰੇ ਸਿਰ ਦੋਸ਼ ਆਇਆ ਹੈ ਸੁਗੰਧਾਂ ਨੂੰ ਉਧਾਲਣ ਦਾ

ਮੇਰੇ ਜ਼ਖਮਾਂ 'ਤੇ ਧਰਦੇ ਨੇ ਸਦਾ ਉਹ ਤੀਰ ਜਾਂ ਖ਼ੰਜਰ
ਉਨ੍ਹਾਂ ਨੂੰ ਭਾ ਗਿਆ ਲਗਦੈ ਮੇਰਾ ਅੰਦਾਜ਼ ਤੜਫਣ ਦਾ

ਸਵਾਲਾਂ ਨੂੰ ਜਵਾਬਾਂ ਤੀਕ ਉਹ ਪੁੱਜਣ ਨਹੀਂ ਦਿੰਦੇ
ਕਿਵੇਂ ਸ਼ਬਦਾਂ ਨੂੰ ਵੱਲ ਆਏਗਾ ਅਰਥਾਂ ਤੀਕ ਪੁੱਜਣ ਦਾ

ਤੁਹਾਨੂੰ ਫੁੱਲ ਪੱਤੇ ਦੇਣ ਦਾ ਵਾਅਦਾ ਨਹੀਂ ਕੋਈ
ਅਜੇ ਕੀ ਮੌਲਣਾ-ਫ਼ਲਣਾ ਅਜੇ ਮਸਲਾ ਹੈ ਉੱਗਣ ਦਾ

ਚਿੰਗਾਰੀ ਮਿਲ ਹੀ ਜਾਣੀ ਸੀ ਯਕ਼ੀਨਨ ਅਣਬੁਝੀ ਕੋਈ
ਸਮਾ ਮੈਨੂੰ ਹੀ ਮਿਲ ਸਕਿਆ ਨਾ ਅਪਣੀ ਰਾਖ਼ ਫੋਲਣ ਦਾ
                 """"""""""""

2 comments:

  1. ਤੁਹਾਨੂੰ ਫੁੱਲ ਪੱਤੇ ਦੇਣ ਦਾ ਵਾਅਦਾ ਨਹੀਂ ਕੋਈ
    ਅਜੇ ਕੀ ਮੌਲਣਾ-ਫ਼ਲਣਾ ਅਜੇ ਮਸਲਾ ਹੈ ਉੱਗਣ ਦਾ

    ਬਹੁਤ ਖੂਬ ਰਾਜਿੰਦਰਜੀਤ ਜੀ,,,

    ReplyDelete
  2. ਨਵੇਂ ਬਲੌਗ ਦੀ ਵਧਾਈ ਹੋਵੇ। ਅਜਮੇਰ ਰੋਡੇ ਦੇ ਘਰ ਬੈਠਕ ਮਗਰੋਂ ਗੱਲ ਬਾਤ ਨਹੀਂ ਹੋਈ। ਤੇਰੀ ਚੰਗੇ ਵਿਅਕਤੀਤਵ ਅਤੇ ਸ਼ਾਇਰੀ ਦੇ ਹੁਨਰ ਵਿੱਚ ਹੋਰ ਵਾਧਾ ਹੋਵੇ।
    ---ਜਗਜੀਤ ਸੰਧੂ

    ReplyDelete