ਅਸਾਂ ਕੀ ਦੋਸ਼ ਦੇਣਾ ਰਸਤਿਆਂ ਨੂੰ
ਸਫ਼ਰ ਸਾਡਾ ਜੇ ਇਉਂ ਬਦਨਾਮ ਹੋਵੇ
ਅਜੇ ਨਾ ਆਸ਼ਿਆਨੇ ਦੀ ਜ਼ਰੂਰਤ
ਅਜੇ ਤਾਂ ਉੱਡਦਿਆਂ ਨੂੰ ਸ਼ਾਮ ਹੋਵੇ
ਸਫ਼ਾ ਅਸਮਾਨ ਦਾ ਖੁੱਲ੍ਹਿਆ ਸੀ ਰਾਤੀਂ
ਲਿਖੇ ਚੰਨ-ਤਾਰਿਆਂ ਨੇ ਹਰਫ਼ ਸੋਹਣੇ
ਉਣੀਂਦੇ ਜਾਪਿਆ ਮੈਨੂੰ, ਇਹ ਸ਼ਾਇਦ
ਮੇਰੇ ਹੀ ਵਾਸਤੇ ਪੈਗ਼ਾਮ ਹੋਵੇ
ਗੁਜ਼ਰਦਿਆਂ ਪੋਹਲ੍ਹੀਆਂ-ਸੂਲਾਂ ਦੇ ਉੱਤੋਂ
ਸਫ਼ਰ ਕੁਝ ਹੋਰ ਵੀ ਆਸਾਨ ਜਾਪੇ
ਮੇਰੇ ਸਿਰ 'ਤੇ ਵੀ ਜੇ ਕਈਆਂ ਦੇ ਵਾਂਗੂੰ
ਕੁਰਾਹੇ ਪੈਣ ਦਾ ਇਲ੍ਜ਼ਾਮ ਹੋਵੇ
ਹਰਿਕ ਅਰਪਣ ਦੀ ਨੀਹਂ ਹੈ ਆਦਮੀਅਤ
ਤੇ ਹਰ ਕਿੱਸੇ ਦੀ ਹੈ ਏਹੋ ਹਕ਼ੀਕ਼ਤ
ਉਹ ਘਰ ਤੋਂ ਜਾ ਰਿਹਾ ਹੋਵੇ ਜਾਂ ਗੌਤਮ
ਅਯੁਧਿਆ ਛੱਡ ਰਿਹਾ ਜਾਂ ਰਾਮ ਹੋਵੇ
ਉਹ ਡੁੱਬ ਜਾਂਦਾ ਹੈ ਨੀਲੇ ਪਾਣੀਆਂ ਵਿਚ
ਸਵੇਰੇ ਜਿਉਦਿਆਂ ਹੀ ਪਰਤਦਾ ਹੈ
ਤੇ ਮੈਂ ਵੀ ਲੋਚਦਾਂ ਓਵੇਂ ਹੀ ਜੰਮਣਾ
ਤੇ ਓਹੋ ਹੀ ਮੇਰਾ ਅੰਜਾਮ ਹੋਵੇ |
ਗੁਜ਼ਰਦਿਆਂ ਪੋਹਲ੍ਹੀਆਂ-ਸੂਲਾਂ ਦੇ ਉੱਤੋਂ
ReplyDeleteਸਫ਼ਰ ਕੁਝ ਹੋਰ ਵੀ ਆਸਾਨ ਜਾਪੇ
ਮੇਰੇ ਸਿਰ 'ਤੇ ਵੀ ਜੇ ਕਈਆਂ ਦੇ ਵਾਂਗੂੰ
ਕੁਰਾਹੇ ਪੈਣ ਦਾ ਇਲ੍ਜ਼ਾਮ ਹੋਵੇ
ਵਾਹ ਜੀ ਵਾਹ ਰਾਜਿੰਦਰਜੀਤ ਜੀਓ...ਪੂਰੀ ਗ਼ਜ਼ਲ ਹੀ ਖ਼ੂਬਸੂਰਤ ਹੈ ਜੀ...ਪਰ ਇਸ ਸ਼ਿਅਰ ਨੇ ਜ਼ਿਆਦਾ ਟੁੰਬਿਆ..ਖੁਸ਼ ਰਹੋ --ਅਦਬ ਸਹਿਤ ਅਮਰੀਕ ਗ਼ਾਫ਼ਿਲ
Dhanvad sarkar.
ReplyDeletesuper like veer jio, koi jwab nhi aap daa
ReplyDeleteCheers Jaggi.
ReplyDeleteਉਹ ਡੁੱਬ ਜਾਂਦਾ ਹੈ ਨੀਲੇ ਪਾਣੀਆਂ ਵਿਚ
ReplyDeleteਸਵੇਰੇ ਜਿਉਦਿਆਂ ਹੀ ਪਰਤਦਾ ਹੈ
ਤੇ ਮੈਂ ਵੀ ਲੋਚਦਾਂ ਓਵੇਂ ਹੀ ਜੰਮਣਾ
ਤੇ ਓਹੋ ਹੀ ਮੇਰਾ ਅੰਜਾਮ ਹੋਵੇ |...ਹਰ ਵਾਰ ਦੀ ਤਰਾਂ ਬਹੁਤ ਹੀ ਖੂਬਸੂਰਤ ਵੀਰ ਜੀ
Bahut Khoosurat Ghazal Hai Veer Ji....Mubarakan...
ReplyDeleteDhanvad huzoor..
ReplyDeletevery nice poetry rajinder .. keep it up
ReplyDeletebhut hi khubsurat kalam de malik ho...stay blessed always
ReplyDeleteVeer Ji bahut he khoobsurat Ghazal hai.Sare shair he kamal ne.Ik ton vad ke ik.Kis kis da zikar karan.
ReplyDeleteKamaal di ghazal
ReplyDelete