Friday 22 October 2010

ਇਹ ਲੋਕ ਵਕਤ ਦਾ..

ਇਹ ਲੋਕ ਵਕਤ ਦਾ ਚਿਹਰਾ ਜੇ ਪੜ੍ਹ ਗਏ ਹੁੰਦੇ 
ਉੱਤਰ ਕੇ ਅਰਸ਼ ਤੋਂ ਸੂਲੀ 'ਤੇ ਚੜ੍ਹ ਗਏ ਹੁੰਦੇ

ਉਨ੍ਹਾਂ ਜੋ ਸੋਚਿਆ, ਉਹ ਹੀ ਜੇ ਹੋ ਗਿਆ ਹੁੰਦਾ
ਘਰਾਂ ਦੇ ਰੁੱਖ  ਵੀ ਮੋੜਾਂ 'ਤੇ ਖੜ੍ਹ ਗਏ ਹੁੰਦੇ

ਤੁਸਾਂ ਵਹਾਏ ਜੋ, ਹੁੰਦੇ ਜੇ ਅੱਥਰੂ ਸਚਮੁਚ
ਤੁਹਾਡੇ ਰੰਜ ਵੀ ਇਹਨਾਂ 'ਚ ਹੜ੍ਹ ਗਏ ਹੁੰਦੇ

ਮੇਰਾ ਸ਼ੁਮਾਰ ਵੀ ਰੁੱਖਾਂ 'ਚ ਹੁੰਦਾ, ਜੇ ਮੇਰੇ
ਜ਼ਰਾ ਕੁ ਪੌਣ 'ਚ ਪੱਤੇ ਨਾ ਝੜ ਗਏ ਹੁੰਦੇ


ਅਸਾਡੇ ਵਸਲ 'ਚ ਹਿਜਰਾਂ ਦੀ ਮਹਿਕ ਸੀ,ਵਰਨਾ
ਅਸੀਂ ਤਾਂ ਮਿਲਣ ਤੋਂ ਪਹਿਲਾਂ ਵਿੱਛੜ ਗਏ ਹੁੰਦੇ

2 comments:

  1. ਇਹ ਲੋਕ ਵਕਤ ਦਾ ਚਿਹਰਾ ਜੇ ਪੜ੍ਹ ਗਏ ਹੁੰਦੇ
    ਉੱਤਰ ਕੇ ਅਰਸ਼ ਤੋਂ ਸੂਲੀ 'ਤੇ ਚੜ੍ਹ ਗਏ ਹੁੰਦੇ

    ਤੁਸਾਂ ਵਹਾਏ ਜੋ, ਹੁੰਦੇ ਜੇ ਅੱਥਰੂ ਸਚਮੁਚ
    ਤੁਹਾਡੇ ਰੰਜ ਵੀ ਇਹਨਾਂ 'ਚ ਹੜ੍ਹ ਗਏ ਹੁੰਦੇ
    ਬਹੁਤ ਹੀ ਦਿਲ ਟੁੰਬਵੇਂ ਸ਼ਿਅਰ ਨੇ। ਮੁਬਾਰਕਾਂ ਰਾਜਿੰਦਰਜੀਤ !

    ReplyDelete
  2. ਜੀਤ ਵੀਰ ਕਿਆ ਬਾਤ ਆਂ ਬਹੁਤ ਹੀ ਖੂਬ ਲਿਖਿਆ, "ਸਾਵੇਂ ਅਕਸ" ਮੇਰੇ ਕੋਲ਼ ਕੁਝ ਦਿਨਾਂ ਤੱਕ ਆ ਜਾਣੀ ਆਂ, ਮੈਂ ਬੇਸਬਰੀ ਨਾਲ ਇਸਦੀ ਉਡੀਕ ਕਰ ਰਿਹਾ

    ReplyDelete