ਮੈਂ ਦੁਆਵਾਂ 'ਚ ਰਹਿ ਨਹੀਂ ਸਕਿਆ
ਕਾਮਨਾਵਾਂ 'ਚ ਰਹਿ ਨਹੀਂ ਸਕਿਆ
ਰਾਖੀ ਧੁੱਪਾਂ ਦੀ ਸੀ ਮੇਰੇ ਜ਼ਿੰਮੇ
ਤਾਂ ਹੀ ਛਾਵਾਂ 'ਚ ਰਹਿ ਨਹੀਂ ਸਕਿਆ
ਤੈਥੋਂ ਰੂਹਾਂ ਪਛਾਣ ਨਾ ਹੋਈਆਂ
ਤੇ ਮੈਂ ਨਾਂਵਾਂ 'ਚ ਰਹਿ ਨਹੀਂ ਸਕਿਆ
ਬੂੰਦ ਜਿਸ 'ਤੇ ਵੀ ਪਈ ਚਾਨਣ ਦੀ
ਉਹ ਗੁਫ਼ਾਵਾਂ 'ਚ ਰਹਿ ਨਹੀਂ ਸਕਿਆ
ਕੀ ਹਨੇਰਾ ਵੀ ਤੈਨੂੰ ਸਾਂਭੇਗਾ
ਜੇ ਸ਼ੁਆਵਾਂ 'ਚ ਰਹਿ ਨਹੀਂ ਸਕਿਆ
ਮੈਂ ਸੁਗੰਧੀ ਵੀ ਬਣ ਗਿਆ ਫਿਰ ਵੀ
ਤੇਰੇ ਸਾਹਵਾਂ 'ਚ ਰਹਿ ਨਹੀਂ ਸਕਿਆ
ਸਾਡਾ ਚਰਚਾ ਵੀ ਖ਼ੂਬ ਸੀ, ਭਾਂਵੇਂ
ਇਹ ਕਥਾਵਾਂ 'ਚ ਰਹਿ ਨਹੀਂ ਸਕਿਆ !
<<<<< >>>>>
ਮੈਂ ਸੁਗੰਧੀ ਵੀ ਬਣ ਗਿਆ ਫਿਰ ਵੀ
ReplyDeleteਤੇਰੇ ਸਾਹਵਾਂ 'ਚ ਰਹਿ ਨਹੀਂ ਸਕਿਆ.... ਸਾਰੇ ਹੀ ਸ਼ਿਅਰ ਕਮਾਲ ਹਨ ਵੀਰ ਜੀ... ਮੈਂ ਤਾ ਤੁਹਾਡੀ ਲੇਖਣੀ ਦਾ ਹਮੇਸ਼ਾ ਤੋ ਮੁਰੀਦ ਹਾਂ ਜੀ..
Dhanvad karamjit jio...
ReplyDelete