Sunday, 5 June 2011

ਮੇਰੇ ਹਿੱਸੇ 'ਚ...


ਮੇਰੇ ਹਿੱਸੇ 'ਚ ਥੋੜਾ ਪਾਣੀ ਹੈ
ਫੇਰ ਉਹੀ ਪਿਆਸ ਦੀ ਕਹਾਣੀ ਹੈ

ਹੁੰਦਾ ਪੱਥਰ ਪਿਘਲਦਾ ਦਿਖ ਜਾਂਦਾ
ਉਹ ਤਾਂ ਪਹਿਲਾਂ ਹੀ ਸਾਰਾ ਪਾਣੀ ਹੈ

ਮੈਂ ਵੀ ਜਾਂਦਾ ਹਾਂ,ਉਹ ਵੀ ਆਉਂਦੇ ਨੇ
ਮੇਰੀ ਦੁੱਖਾਂ ਦੀ ਆਉਣੀ-ਜਾਣੀ ਹੈ

ਥੋੜੇ ਅਹਿਸਾਨ ਕਰ ਕੇ ਤੇਰੇ 'ਤੇ
ਮੈਂ ਤਾਂ ਅਪਣੀ ਹੀ ਰਾਖ਼ ਛਾਣੀ ਹੈ

ਕਿੰਜ ਪਹਿਨਣਗੇ ਚਾਅ ਨਵੇਂ ਤੇਰੇ
ਮੇਰੀ ਇਹ ਪੀੜ ਕੁਝ ਪੁਰਾਣੀ ਹੈ |

3 comments:

  1. ਹੁੰਦਾ ਪੱਥਰ, ਪਿਘਲਦਾ ਦਿਖ ਜਾਂਦਾ
    ਉਹ ਤਾਂ ਪਹਿਲਾਂ ਹੀ ਸਾਰਾ ਪਾਣੀ ਹੈ
    ਵਾਹ! ਰਾਜਿੰਦਰਜੀਤ ਜੀ!ਕਯਾ ਕਮਾਲ ਸ਼ਿਅਰ ਹੈ...ਮੁਬਾਰਕਾਂ ਜੀ।
    ਅਦਬ ਸਹਿਤ
    ਤਨਦੀਪ

    ReplyDelete
  2. bhut hi vadhia gg............skun milda tuhadian rachnava par ke......All the best for future

    ReplyDelete