ਹਰੇਕ ਪਲ ਨੂੰ ਮੈਂ ਗਿਣ ਰਿਹਾ ਹਾਂ
ਉਡੀਕ ਤੇਰੀ ਹਿਸਾਬ ਮੇਰਾ
ਨਵਾਜ਼ ਮੈਨੂੰ ਤੂੰ ਆ ਕੇ ਜਲਦੀ
ਹੈ ਤੇਰੀ ਆਮਦ ਖ਼ਿਤਾਬ ਮੇਰਾ
ਨਾ ਦਿਨ ਚੜ੍ਹੇ ਦੀ ਨਾ ਦਿਨ ਲਹੇ ਦੀ
ਨਾ ਕੁਝ ਸੁਣੇ ਦੀ ਨਾ ਕੁਝ ਕਹੇ ਦੀ
ਹਮੇਸ਼ ਰਹਿੰਦੇ ਨੇ ਹੋ ਕੇ ਇੱਕ-ਮਿਕ
ਖਿਆਲ ਤੇਰਾ ਤੇ ਖ਼ਾਬ ਮੇਰਾ
ਸਜੀਵ ਯਾਦਾਂ ਸਜੀਵ ਕਿੱਸੇ
ਜੋ ਆਏ ਅਕਸਰ ਹੀ ਸਾਡੇ ਹਿੱਸੇ
ਅਸੀਮ ਚੇਤੇ 'ਚ ਹੁਣ ਵੀ ਮਹਿਕਣ
ਕਿਤਾਬ ਤੇਰੀ ਗੁਲਾਬ ਮੇਰਾ
ਜੇ ਤੇਰਾ ਸ਼ੰਕਾ ਹੈ ਬੇਵਫ਼ਾਈ
ਤਾਂ ਮੇਰਾ ਡੰਕਾ ਇਮਾਨਦਾਰੀ
ਜੇ ਫੇਰ ਵੀ ਤੂੰ ਨਿਚੋੜ ਚਾਹੇਂ
ਸਵਾਲ ਤੇਰਾ ਜਵਾਬ ਮੇਰਾ
ਆ ਇੱਕੋ ਪਿੰਡੇ 'ਤੇ ਝੱਲ ਲਈਏ
ਜੋ ਪੀੜ ਤੇਰੀ ਸੋ ਪੀੜ ਮੇਰੀ
ਆ ਇੱਕੋ ਨੇਤਰ 'ਚੋਂ ਦੇਖ ਲਈਏ
ਜੋ ਖ਼ਾਬ ਤੇਰਾ ਸੋ ਖ਼ਾਬ ਮੇਰਾ
ਵਜੂਦ ਅਪਣੇ ਨੂੰ ਵੰਡਣੇ ਲਈ
ਨਾ ਤੂੰ ਸੀ ਰਾਜ਼ੀ ਨਾ ਮੈਂ ਸੀ ਰਾਜ਼ੀ
ਨਾ ਤੂੰ ਕਿਹਾ ਸੀ ਨਾ ਮੈਂ ਕਿਹਾ ਸੀ
ਬਿਆਸ ਤੇਰਾ ਚਨਾਬ ਮੇਰਾ
~~~~~~~~~~
Rajinderjit aarsi di badolat te Pratiman te kai hor jagah tuhadian khoobsurat gazlan padan da mauka milda rehnda hai. Tusin bahut hi samvedna bharpoor shiari likhde ho. Bade chiran ton tuhanu vadhai bhejna chah rahi si aj tuhada blog vekhia te ih khushi hasil kar rahin haan. Mubrak !
ReplyDeleteBahut hidhanvadi haan tuhada...
ReplyDeleteਰਾਜਿੰਦਰਜੀਤ, ਮੈਂ ਤੁਹਾਡੀ ਇਹ ਗ਼ਜ਼ਲ ਆਪਣੇ ਬਲਾਗ ਤੇ "ਮੇਰੀ ਪਸੰਦ" ਤਹਿਤ ਲਗਾਈ ਹੈ, ਜੇ ਇਤਰਾਜ਼ ਹੋਵੇ ਤਾਂ ਕਹਿਣ ਤੋਂ ਗੁਰੇਜ਼ ਨਾ ਕਰਨਾ - ਸੁਭ ਕਾਮਨਾਵਾਂ !
ReplyDelete