ਮੁਸਕੁਰਾਹਟ ਪਹਿਨ ਲਈਏ, ਰਾਹਤਾਂ ਦਾ ਕੀ ਪਤਾ
ਹੋਰ ਹੁਣ ਕਿੰਨਾ ਰੁਆਵਣ, ਹਾਸਿਆਂ ਦਾ ਕੀ ਪਤਾ
ਘਰ 'ਚ ਕਿੱਥੇ ਹੋਣ ਲੱਗਣ, ਸਾਜ਼ਿਸ਼ਾਂ ਦਾ ਕੀ ਪਤਾ
ਸਾਜ਼ਿਸ਼ਾਂ ਵਿਚ ਹੋਣ ਸ਼ਾਮਿਲ, ਪਰਦਿਆਂ ਦਾ ਕੀ ਪਤਾ
ਦੋਸਤਾਂ ਦਾ ਕੀ ਪਤਾ ਤੇ ਦੁਸ਼ਮਣਾਂ ਦਾ ਕੀ ਪਤਾ
ਵਾਅਦਿਆਂ ਦਾ ਕੀ ਪਤਾ ਤੇ ਦਾਅਵਿਆਂ ਦਾ ਕੀ ਪਤਾ
ਹੀਰਿਆਂ ਦੇ ਭੇਸ ਅੰਦਰ ਬੰਟਿਆਂ ਦਾ ਕੀ ਪਤਾ
ਲੁੱਟ ਕੇ ਲੈ ਜਾਣ ਨਾ, ਸੌਦਾਗਰਾਂ ਦਾ ਕੀ ਪਤਾ
ਓਪਰਾ ਕਹਿ ਕਦ, ਅੱਜ-ਕਲ੍ਹ ਘਰਾਂ ਦਾ ਕੀ ਪਤਾ
ਮੁੜਦਿਆਂ ਖੁੱਲ੍ਹਣ ਕਿ ਨਾ, ਦਰਵਾਜ਼ਿਆਂ ਦਾ ਕੀ ਪਤਾ
ਜ਼ਿਹਨ 'ਚੋਂ ਗੁੰਮ ਜਾਣ ਨਾ, ਸਿਰਨਾਵਿਆਂ ਦਾ ਕੀ ਪਤਾ
ਕਿਸ ਦਿਸ਼ਾ ਨੂੰ ਜਾਣ ਲੈ ਕੇ, ਰਸਤਿਆਂ ਦਾ ਕੀ ਪਤਾ
~~~~~~~~~
ਹੀਰਿਆਂ ਦੇ ਭੇਸ ਅੰਦਰ ਬੰਟਿਆਂ ਦਾ ਕੀ ਪਤਾ
ReplyDeleteਲੁੱਟ ਕੇ ਲੈ ਜਾਣ ਨਾ, ਸੌਦਾਗਰਾਂ ਦਾ ਕੀ ਪਤਾ !
---
Beautiful Rajinder !
ਮਨ 'ਚ ਚਲਦੇ ਦਵੰਦਾਂ ਅਤੇ ਹਕੀਕਤ ਦਾ ਸੁਮੇਲ ਪੇਸ਼ ਕਰਦਾ ਇਹ ਖ਼ਿਆਲ ਬਹੁਤ ਖ਼ੂਬਸੂਰਤ ਹੈ ਰਾਜਿੰਦਰਜੀਤ ਜੀ:
ReplyDeleteਜ਼ਿਹਨ 'ਚੋਂ ਗੁੰਮ ਜਾਣ ਨਾ,ਸਿਰਨਾਵਿਆਂ ਦਾ ਕੀ ਪਤਾ
ਕਿਸ ਦਿਸ਼ਾ ਨੂੰ ਜਾਣ ਲੈ ਕੇ,ਰਸਤਿਆਂ ਦਾ ਕੀ ਪਤਾ
ਸ਼ੁੱਭ ਇੱਛਾਵਾਂ ਸਹਿਤ
ਤਨਦੀਪ
Rajinder Ji,
ReplyDeleteBahut Sunder rachna hai.
ਦੋਸਤਾਂ ਦਾ ਕੀ ਪਤਾ ਤੇ ਦੁਸ਼ਮਣਾਂ ਦਾ ਕੀ ਪਤਾ
ਵਾਅਦਿਆਂ ਦਾ ਕੀ ਪਤਾ ਤੇ ਦਾਅਵਿਆਂ ਦਾ ਕੀ ਪਤਾ
Surinder Ratti
Mumbai