ਤੇਰੇ ਸ਼ੀਸ਼ੇ ਨੂੰ ਪੱਥਰ ਆਖਣਾ ਸੀ
ਮੈਂ ਤੇਰਾ ਜ਼ਬਤ ਹੀ ਬੱਸ ਪਰਖਣਾ ਸੀ
ਅਜੇ ਆਪੇ 'ਚੋਂ ਹੋ ਕੇ ਲੰਘਣਾ ਸੀ
ਅਜੇ ਮੈਂ ਆਪ ਜੀ ਕੇ ਵੇਖਣਾ ਸੀ
ਬਚਾ ਲੈਂਦਾ ਮੈਂ .ਖੁਦ ਨੂੰ ਡੁੱਬਣੇ ਤੋਂ
ਅਜੇ ਲਹਿਰਾਂ ਨੇ ਕੁਝ ਪਲ ਅਟਕਣਾ ਸੀ
ਤੇਰੇ ਤੱਕ ਇੰਜ ਹੀ ਮੈਂ ਪਹੁੰਚ ਜਾਂਦਾ
ਮੈਂ ਆਪੇ ਨੂੰ ਖਲਾਅ ਵਿੱਚ ਘੋਲਣਾ ਸੀ
ਉਹ ਬਣ ਕੇ ਰਹਿ ਗਏ ਬਿੰਦੂ, ਜਿਹਨਾਂ ਨੇ
ਅਥਾਹ ਅਸਮਾਨ ਤੀਕਰ ਫੈਲਣਾ ਸੀ
ਜੇ ਨਾ ਆਉਂਦਾ ਤੂੰ ਏਨੀ ਤਾਂਘ ਕਰਕੇ
ਮੈਂ ਪਲ-ਪਲ ਕਰਕੇ ਇੰਜ ਹੀ ਬੀਤਣਾ ਸੀ
ਦਿਸ਼ਾ ਮੇਰੀ ਸਮੁੰਦਰ ਵੱਲ ਕਿਉਂ ਹੋਈ
ਅਜੇ ਮੈਂ ਸੜਦਿਆਂ 'ਤੇ ਬਰਸਣਾ ਸੀ ।
ਉਹ ਬਣ ਕੇ ਰਹਿ ਗਏ ਬਿੰਦੂ, ਜਿਹਨਾਂ ਨੇ
ReplyDeleteਅਥਾਹ ਅਸਮਾਨ ਤੀਕਰ ਫੈਲਣਾ ਸੀ
ਖੂਬਸੂਰਤ ਸੱਤਰਾਂ,ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ,,,,
ਬਹੁਤ ਚੰਗਾ ਲੱਗਿਆ।ਮੈਂ ਤੁਹਾਡਾ ਬਲਾਗ ਜਾਇਨ ਕਰ ਲਿਆ ਹੈ।ਇਸ ਦਾ ਲਿੰਕ ਵੀ ਆਪਣੇ ਬਲਾਗ ਤੇ ਪਾ ਰਿਹਾ ਹਾਂ।ਮੇਰੇ ਲਈ ਬੜਾ ਲਾਭਕਾਰੀ ਹੋਵੇਗਾ।